ਆਂਡਾ ਫਾਇਦੇਮੰਦ ਜਾਂ ਨੁਕਸਾਨਦਾਇਕ
ਆਂਡੇ ਦੇ ਪੀਲੇ ਭਾਗ ਵਿਚ ਮਿਲਣ ਵਾਲੇ ਤੱਤ :
- ਜੇ ਅਸੀਂ 50 ਗ੍ਰਾਮ ਦਾ ਆਂਡਾ ਲੈਂਦੇ ਹਾਂ ਤਾਂ ਸਿਰਫ ਉਸਦੇ ਪੀਲੇ ਭਾਗ ਵਿਚ ਹੀ 184 ਮਿਲੀਗ੍ਰਾਮ ਕੋਲੈਸਟਰੋਲ ਹੁੰਦਾ ਹੈ।
- ਇਕ ਆਂਡੇ ਵਿਚ 75 ਕੈਲੋਰੀ ਹੁੰਦੀ ਹੈ।
- ਇਕ ਆਂਡੇ ਵਿਚ 6 ਗ੍ਰਾਮ ਪ੍ਰੋਟੀਨ ਹੁੰਦਾ ਹੈ ਤੇ ਫੈਟ 5 ਗ੍ਰਾਮ ਹੁੰਦਾ ਹੈ।
- ਸੋਡੀਅਮ ਤੇ ਪੋਟਾਸ਼ੀਅਮ ਹੁੰਦਾ ਹੈ।
ਸਫੇਦ ਭਾਗ ਵਿਚ ਮਿਲਣ ਵਾਲੇ ਤੱਤ :
- ਪੀਲੇ ਭਾਗ ਨੂੰ ਛੱਡ ਕੇ ਬਾਕੀ ਦਾ ਹਿੱਸਾ ਖਾਣਾ ਫਾਇਦੇਮੰਦ ਹੁੰਦਾ ਹੈ।
- ਸਫੇਦ ਭਾਗ ਵਿਚ ਪ੍ਰੋਟੀਨ ਅਤੇ ਕੈਲੋਰੀ ਵਧੀਆ ਮਾਤਰਾ ਵਿਚ ਹੁੰਦੀ ਹੈ।
- ਸੋਡੀਅਮ ਤੇ ਪੋਟਾਸ਼ੀਅਮ ਸਫੇਦ ਭਾਗ ਵਿਚੋਂ ਹੀ ਮਿਲ ਜਾਂਦਾ ਹੈ।
- ਪੋਟਾਸ਼ੀਅਮ ਹੁੰਦਾ ਹੈ ਜੋ ਕਿ ਦਿਲ ਵਾਸਤੇ ਬਹੁਤ ਵਧੀਆ ਹੁੰਦਾ ਹੈ, ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ, ਮਤਲਬ ਕਿ ਸਾਨੂੰ ਫਾਇਦਾ ਹੀ ਹੁੰਦਾ ਹੈ।
- ਆਂਡੇ ਦੇ ਸਫੇਦ ਹਿੱਸੇ ਨਾਲ ਬੀ.ਪੀ. ਵੀ ਘੱਟਦਾ ਹੈ ਜਾਂ ਕਾਬੂ ਰਹਿੰਦਾ ਹੈ।
ਆਂਡਾ ਖਾਣਾ ਚਾਹੀਦਾ ਹੈ ਜਾਂ ਨਹੀਂ :
ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਆਂਡੇ ਦੇ ਵਿਚਲਾ ਪੀਲਾ ਭਾਗ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਬਹੁਤ ਜ਼ਿਆਦਾ ਕੋਲੈਸਟਰੋਲ ਹੁੰਦਾ ਹੈ। ਜੋ ਕਿ ਦਿਲ ਵਾਸਤੇ ਬਹੁਤ ਨੁਕਸਾਨਦਾਇਕ ਹੁੰਦਾ ਹੈ ਜੋ ਕਿ ਸਹੀ ਗੱਲ ਵੀ ਹੈ।
ਆਂਡੇ ਦੇ ਪੀਲੇ ਭਾਗ ਨੂੰ ਛੱਡ ਜੇ ਬਾਕੀ ਦਾ ਹਿੱਸਾ ਫਾਇਦੇਮੰਦ ਹੁੰਦਾ ਹੈ।
ਆਂਡੇ ਖਾਣ ਦੇ ਫਾਇਦੇ :
- ਆਂਡੇ ਖਾਣ ਨਾਲ ਭੁੱਖ ਸ਼ਾਂਤ ਹੋ ਜਾਂਦੀ ਹੈ ਤੇ ਵਾਧੂ ਖਾਣ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਲਈ ਆਂਡੇ ਖਾਣ ਨਾਲ ਭਾਰ ਨਹੀਂ ਵੱਧਦਾ।
- ਹਰ ਰੋਜ਼ ਇਕ ਆਂਡਾ ਖਾਣ ਨਾਲ ਮੋਤੀਆਬਿੰਦ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
- ਆਂਡੇ ਖਾਣ ਨਾਲ ਸ਼ਰੀਰ ਸਾਰਾ ਦਿਨ ਊਰਜਾਵਾਨ ਰਹਿੰਦਾ ਹੈ।
- ਆਂਡੇ ਖਾਣ ਨਾਲ ਸ਼ਰੀਰ ਵਿਚ ਪ੍ਰੋਟੀਨ ਦੀ ਕਮੀ ਨਹੀਂ ਹੁੰਦੀ।
- ਆਂਡੇ ਦਾ ਸੇਵਣ, ਔਰਤਾਂ ਵਿਚ ਛਾਤੀ ਦੇ ਕੈਂਸਰ ਤੋਂ ਬਚਾਉਣ ਵਿਚ ਮਦਦ ਕਰਦਾ ਹੈ।
ਆਂਡੇ ਖਾਣ ਦਾ ਤਰੀਕਾ :
ਆਂਡੇ ਦੀ ਅਸੀਂ ਭੁਰਜੀ ਬਣਾ ਸਕਦੇ ਹਾਂ, ਆਮਲੇਟ ਬਣਾ ਸਕਦੇ ਹਾਂ ਜਾਂ ਕੋਈ ਵੀ ਤਰੀਕੇ ਨਾਲ ਆਂਡੇ ਖਾ ਸਕਦੇ ਹਾਂ ਤੇ ਉਹ ਵੀ, ਜਿੰਨੇ ਮਰਜ਼ੀ ਉੱਨੇ, ਪਰ ਪੀਲੇ ਭਾਗ ਨੂੰ ਛੱਡ ਕੇ।
Loading Likes...