ਅੰਬ, ਅਹਾਰ ਅਤੇ ਦਵਾਈ/ Mango Diet and Medicine
ਅੰਬ ਦੀ ਗਿਣਤੀ ਦੁਨੀਆਂ ਦੇ ਖਾਸ ਫਲਾਂ ‘ਚ ਹੁੰਦੀਂ ਹੈ। ਇਸੇ ਕਰਕੇ ਇਸ ਨੂੰ ਅਹਾਰ ਅਤੇ ਦਵਾਈ/ Diet and Medicine ਕਿਹਾ ਜਾਂਦਾ ਹੈ।
ਸਵਾਦੀ ਸਰੂਪ ਦੇ ਕਾਰਨ ਇਸ ਨੂੰ ‘ਫਲਾਂ ਦਾ ਰਾਜਾ’ ਕਿਹਾ ਜਾਂਦਾ ਹੈ।
ਦੁਨੀਆ ਦੀ ਕੁਲ ਪੈਦਾਵਾਰ ਦਾ ਲਗਭਗ 80 ਫੀਸਦੀ ਅੰਬ ਭਾਰਤ ਵਿਚ ਪੈਦਾ ਹੁੰਦੇ ਹਨ।
ਵੱਖ – ਵੱਖ ਭਾਸ਼ਾਵਾਂ ‘ਚ ਅੰਬ ਦਾ ਨਾਂ :
ਅੰਬ ਨੂੰ ਸੰਸਕ੍ਰਿਤ ‘ਚ ‘ਆਮ’ , ਪਾਲਿ ‘ਚ ‘ਅੰਬ’ , ‘ਅੰਗਰੇਜ਼ੀ ਵਿਚ ‘ਮੈਂਗੋ, ਬੰਗਲਾ ਅਤੇ ਹਿੰਦੀ ‘ਚ ‘ਅੰਬ’ , ਮਰਾਠੀ ‘ਚ ‘ਆਂਬਾ’ , ਗੁਜਰਾਤੀ ‘ਚ ‘ਆਂਬੋ’ , ਈਰਾਨੀ ‘ਚ ‘ਅੰਵਾਹ’ , ਅਰਬੀ ‘ਚ ‘ਅੰਬਜ’ , ਤਮਿਲ ‘ਚ ‘ਮਾਂਗਈ’ ਅਤੇ ਮਲਿਆਲਮ ‘ਚ ‘ਮੰਗ’ ਕਿਹਾ ਜਾਂਦਾ ਹੈ। ਅੰਬ ਦਾ ਵਨਸਪਤੀ ਸ਼ਾਸਤਰੀ ਨਾਂ ‘ਮੰਗੀਫੇਰਾਇੰਡੀਕਾ'(Mangiferaindica) ਹੈ।
ਸੰਤੁਲਿਤ ਆਹਾਰ ਵੱਜੋਂ ਜਾਣਿਆ ਜਾਂਦਾ ਹੈ ਅੰਬ :
ਚੰਗੀ ਕਿਸਮ ਦਾ ਪੱਕਿਆ ਅੰਬ ਇਕ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ।
ਆਯੁਰਵੇਦ ਅਨੁਸਾਰ ਅੰਬ ਪੌਸ਼ਟਿਕ, ਬਲ ਅਤੇ ਵੀਰਯਵਧਾਊ, ਭਾਰੀ ਅਤੇ ਅਗਨੀਵਰਧਕ ਗੁਣਾਂ ਵਾਲਾ ਫਲ ਹੈ। ਅੰਬ ਬਾਕੀ ਫਲਾਂ ਦੇ ਮੁਕਾਬਲੇ ਵੱਧ ਪੌਸ਼ਟਿਕ ਅਤੇ ਗੁਣਕਾਰੀ ਹੁੰਦਾ ਹੈ।
ਅੰਬ ਵਿਚ ਮਿਲਣ ਵਾਲੇ ਤੱਤ :
ਪੱਕੇ ਹੋਏ ਪ੍ਰਤੀ 100 ਗ੍ਰਾਮ ਅੰਬ ਦੇ ਗੁੱਦੇ ‘ਚ 5 ਮਿਲੀਗ੍ਰਾਮ ਆਇਰਨ,
ਇਸ ਵਿਚ 50 ਤੋਂ 80 ਕੈਲੋਰੀ ਊਰਜਾ
ਅਤੇ 4500 ਵਿਟਾਮਿਨ ‘ਏ’ ਪਾਇਆ ਜਾਂਦਾ ਹੈ।
ਇਸ ਤੋਂ ਇਲਾਵਾ ਪੱਕੇ ਹੋਏ ਅੰਬ ਵਿਚ ਸੋਡੀਅਮ, ਪੋਟਾਸ਼ੀਅਮ, ਤਾਂਬਾ, ਗੰਧਕ, ਕਲੋਰੀਨ, ਅਲਕਲੀ ਨਿਯਾਸੀਨ (Alkaline niacin) ਅਤੇ ਗੈਲਿਕ ਐਸਿਡ (Gallic acid) ਮੌਜੂਦ ਰਹਿੰਦੇ ਹਨ।
ਬਹੁਤ ਰੋਗਾਂ ਦੇ ਇਲਾਜ ‘ਚ ਉਪਯੋਗੀ ਹੁੰਦਾ ਹੈ ਅੰਬ :
ਲੂ ਲੱਗਣਾ ਅਤੇ ਉਸਦਾ ਇਲਾਜ :
ਕੱਚੇ ਅੰਬ ਨੂੰ ਦਰਮਿਆਨੇ ਸੇਕ ਤੇ ਭੁੰਨ ਕੇ ਉਸ ਦੇ ਗੁੱਦੇ ਵਿਚ ਪਾਣੀ, ਨਮਕ ਅਤੇ ਖੰਡ ਮਿਲਾ ਕੇ ਬਣਾਏ ਗਏ ਪਾਣੀ ਨੂੰ ਪੀਣ ਨਾਲ ਲੂ ਵਿਚ ਰਾਹਤ ਮਿਲਦੀ ਹੈ।
ਚਾਰ ਕੱਚੇ ਅੰਬਾਂ ਨੂੰ ਉਬਾਲ ਕੇ ਉਸ ਦਾ ਰਸ ਅਤੇ ਗੁੱਦਾ ਕੱਢ ਲਓ। ਇਸ ‘ਚ 50 ਗ੍ਰਾਮ ਗੁੜ, ਦੋ ਗ੍ਰਾਮ ਕਪੂਰ ਅਤੇ ਚੁਟਕੀ ਭਰ ਕਾਲੀ ਮਿਰਚ ਦਾ ਪਾਊਡਰ ਪਾ ਕੇ ਗਰਮ ਕਰੋ। ਇਸ ਪਾਣੀ ਨੂੰ ਥੋੜ੍ਹਾ – ਥੋੜ੍ਹਾ ਪੀਂਦੇ ਰਹਿਣ ਨਾਲ ਲੂ ਉੱਤਰ ਜਾਂਦੀ ਹੈ।
ਲੂ ਲੱਗਣ ਤੇ ਕੱਚੇ ਅੰਬ (ਕੈਰੀ) ਤੇ ਨਮਕ ਲਗਾ ਕੇ ਖਾਣ ਨਾਲ ਵੀ ਫਾਇਦਾ ਹੁੰਦਾ ਹੈ।
ਖੂਨ ਦੀ ਕਮੀ ਨੂੰ ਕਰਦਾ ਹੈ ਦੂਰ :
ਅੰਬ ਦੀ ਰੋਜ਼ਾਨਾ ਵਰਤੋਂ ਖੂਨ ਨਿਰਮਾਣ ਅਤੇ ਵੀਰਯ ਵਿਕਾਰਾਂ ਨੂੰ ਵੀ ਦੂਰ ਕਰਦਾ ਹੈ।
ਦੇਸੀ ਅੰਬ ਦੇ ਰਸ ਵਿਚ ਗਾਂ ਦਾ ਦੁੱਧ, ਦੋ ਚਮਚ ਸ਼ੁੱਧ ਘਿਓ, ਅਦਰਕ ਦਾ ਰਸ ਅਤੇ ਥੋੜੀ ਸ਼ੱਕਰ ਮਿਲਾ ਕੇ ਦਿਨ ਵਿਚ ਦੋ ਵਾਰ ਪੀਣ ਨਾਲ ਖੂਨ ਵਿਚ ਵਾਧਾ ਹੁੰਦਾ ਹੈ ਅਤੇ ਖੂਨ ਸਾਫ ਹੁੰਦਾ ਹੈ।
ਕਬਜ਼ ਅਤੇ ਅਸਥਮਾ ਦੇ ਰੋਗਾਂ ਵਾਸਤੇ ਫਾਇਦੇਮੰਦ :
ਅੰਬ ਕਬਜ਼ ਦੇ ਰੋਗੀਆਂ ਦੇ ਵਾਸਤੇ ਰਾਹਤ ਪਹੁੰਚਾਉਂਦਾ ਹੈ। ਮਿਹਦੇ ਸੰਬੰਧੀ ਰੋਗਾਂ, ਅਸਥਮਾ ਰੋਗਾਂ ਵਿੱਚ ਅੰਬ ਦੀ ਵਰਤੋਂ ਬਹੁਤ ਲਾਭਦਾਇਕ ਹੈ।
ਸ਼ੂਗਰ ਦੇ ਇਲਾਜ ਲਈ ਅੰਬ ਦੀ ਵਰਤੋਂ :
ਅੰਬ ਅਤੇ ਜਾਮਣ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ ਪੀਣ ਨਾਲ ਸ਼ੂਗਰ ‘ਚ ਲਾਭ ਹੁੰਦਾ ਹੈ।
ਅੰਬ ਦੀ ਗਿਟਕ ਦਾ ਪਾਊਡਰ ਦਿਨ ‘ਚ ਦੋ ਵਾਰ ਪਾਣੀ ਨਾਲ ਲਾਓ। ਇਸ ਨਾਲ ਨਾਲ ਸ਼ੂਗਰ ਘੱਟ ਹੁੰਦੀ ਹੈ।
ਸੁੱਕੀ ਖੰਘ ਵਿਚ ਕਾਰਗਰ ਅੰਬ :
ਪੱਕੇ ਹੋਏ ਅੰਬ ਨੂੰ ਗਰਮ ਸੁਆਹ ‘ਚ ਦਬਾ ਕੇ ਭੁੰਨ ਲਓ ਅਤੇ ਠੰਡਾ ਹੋਣ ਤੇ ਚੂਸੋ।
ਕਮਜ਼ੋਰੀ ਨੂੰ ਦੂਰ ਕਰਦਾ ਹੈ ਅੰਬ :
ਕਮਜ਼ੋਰੀ ਦੂਰ ਕਰਨ ਲਈ ਇਕ ਮਹੀਨੇ ਤਕ ਰੋਜ਼ਾਨਾ ਦੋ ਅੰਬ ਚੂਸ ਕੇ ਇਕ ਗਿਲਾਸ ਦੁੱਧ ਪੀਣਾ ਲਾਭਕਾਰੀ ਹੈ।
ਅੰਬ ਬਾਰੇ ਹੋਰ ਜਾਣਕਾਰੀ ਵਾਸਤੇ ਤੁਸੀਂ https://en.m.wikipedia.org/wiki/Mango ਤੇ ਦੇਖ ਸਕਦੇ ਹੋ।
Loading Likes...