ਅੱਖਾਂ ਵਿਚ ਦਿਲ ਜਾਨੀ ਪਿਆਰਿਆ ਕੇਹਾ ਚੇਟਕ ਲਾਇਆ ਈ
ਮੈਂ ਤੇਰੇ ਵਿਚ ਜ਼ਰਾ ਨਾ ਜੁਦਾਈ ਸਾਥੋਂ ਆਪ ਛੁਪਾਇਆ ਈ
ਮਝੀਂ ਆਈਆਂ ਰਾਂਝਾ ਯਾਰ ਨਾ ਆਇਆ ਫੂਕ ਬਿਰਹੋਂ ਡੋਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ , ਸਾਥੋਂ ਆਪ ਛੁਪਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ
ਵਿਚ ਮਿਸਰ ਦੇ ਵਾਂਗ ਜ਼ੁਲੈਖਾ , ਘੁੰਘਟ ਖੋਲ੍ਹ ਰੁਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ
ਸ਼ੌਹ ਬੁਲ੍ਹੇ ਦੇ ਸਿਰ ਪਰ ਬੁਰਕਾ , ਤੇਰੇ ਇਸ਼ਕ ਨਚਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ਕੇਹਾ ਚੇਟਕ ਲਾਇਆ ਈ।
ਨਜ਼ੀਰ ਅਹਿਮਦ : ਕੁਲਿਆਤ, ਕਾਫੀ ਨੰ. 13, ਪੰ.19-20
Loading Likes...