ਅੰਧਵਿਸ਼ਵਾਸ
ਅਸੀਂ ਭਾਵੇਂ ਆਪਣੇ ਆਪ ਨੂੰ ਬਹੁਤ ਪੜ੍ਹੇ ਲਿਖੇ ਮੰਨਦੇ ਹਾਂ। ਤੇ ਹਮੇਸ਼ਾ ਅਸੀਂ ਬਾਹਰਲੇ ਮੁਲਕਾਂ ਨੂੰ ਦੇਖਕੇ ਤੇ ਉਸ ਦੀ ਨਕਲ ਕਰਨ ਨੂੰ ਆਪਣੀ ਹੁਸ਼ਿਆਰੀ ਸਮਝਦੇ ਹਾਂ ਤੇ ਸੋਚਦੇ ਹਾਂ ਕਿ ਹੁਣ ਅਸੀਂ ਵੀ ਬਾਹਰਲੇ ਲੋਕਾਂ ਦੇ ਮੁਕਾਬਲੇ ਬਰਾਬਰ ਹੋ ਗਏ ਹਾਂ। ਪਰ ਅਸੀਂ ਹੁਣ ਵੀ ਐਂਨੇ ਵਹਿਮਾਂ ਵਿੱਚ ਫਸੇ ਹੋਏ ਹਾਂ ਕਿ ਇਸ ਵਿੱਚੋਂ ਨਿਕਲਣਾ ਸਾਡੇ ਵਾਸਤੇ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
ਹੁਣੇ ਹੁਣੇ ਖ਼ਬਰ ਮਿਲੀ ਕਿ ਮੱਧ ਪ੍ਰਦੇਸ਼ ਵਿੱਚ ਕਿਤੇ ਤਾਂ ਬਿਲਕੁਲ ਸੋਕਾ ਪਿਆ ਹੋਇਆ ਹੈ ਤੇ ਕਿਤੇ ਹੜ੍ਹ ਆਏ ਹੋਏ ਨੇ। ਮੀਂਹ ਲਿਆਉਣ ਵਾਸਤੇ ਅਸੀਂ ਕਿੱਥੋਂ ਤੱਕ ਗਿਰ ਸਕਦੇ ਹਾਂ, ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜ ਸਕਦਾ ਹੈ ਕਿ, ਮੱਧ ਪ੍ਰਦੇਸ਼ ਵਿੱਚ ਕਦੇ ਤਾਂ ਮਰੇ ਹੋਏ ਬੰਦੇ ਦੀ ਅਰਥੀ ਬਣਾ ਕੇ ਕੱਢੀ ਜਾਂਦੀ ਹੈ, ਕਦੇ ਕਿਸੇ ਦਾ ਵਿਆਹ ਕੀਤਾ ਜਾਂਦਾ ਹੈ, ਉਹ ਵੀ ਘੋੜੇ ਦੀ ਬਜਾਏ ਗਧੇ ਤੇ ਬਿਠਾ ਕੇ, ਪਰ ਅਸਲੀ ਅੰਧਵਿਸ਼ਵਾਸ ਦੀ ਤਾਂ ਉਦੋਂ ਹੱਦ ਹੀ ਹੋ ਗਈ ਜਦੋਂ ਕੁੱਝ ਨਾਬਾਲਗ ਕੁੜੀਆਂ ਨੂੰ ਨੰਗਾ ਕਰ ਜੇ ਉਹਨਾਂ ਦੇ ਮੋਢਿਆਂ ਤੇ ਸੋਟੇ ਰੱਖ ਕੇ ਇੱਕ ਪਾਸੇ ਡੱਡੂ ਬੰਨ੍ਹੇ ਗਏ ਤੇ ਫੇਰ ਉਹਨਾਂ ਨੂੰ ਸਾਰੇ ਪਿੰਡ ਵਿੱਚ ਘੁਮਾਇਆ ਗਿਆ ਤਾਂ ਜੋ ਮੀਂਹ ਪੈ ਸਕੇ। ਬੜੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਨਾਬਾਲਗਾਂ ਬੱਚੀਆਂ ਦੇ ਘਰ ਦੀਆਂ ਔਰਤਾਂ ਪਿੱਛੇ ਪਿੱਛੇ ਭਜਨ ਗਾਉਂਦੀਆਂ ਚੱਲ ਰਹੀਆਂ ਸਨ।
ਸਾਡੇ ਸਮਾਜ ਵਾਸਤੇ ਇਹ ਡੁੱਬ ਕੇ ਮਰਨ ਵਾਲੀ ਗੱਲ ਏ।
ਅਸੀਂ ਅੱਜ ਚੰਨ ਤੇ ਪਹੁੰਚ ਗਏ ਹਾਂ ਪਰ ਹਕੀਕਤ ਕੁੱਝ ਹੋਰ ਹੀ ਏ। ਅਸੀਂ ਹੋਰ ਹੇਠਾਂ ਡਿੱਗਦੇ ਜਾ ਰਹੇ ਹਾਂ, ਅੰਧਵਿਸ਼ਵਾਸਾਂ ਵਿੱਚ ਫਸਦੇ ਜਾ ਰਹੇ ਹਾਂ।
ਪਰ ਹੁਣ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
Loading Likes...