ਆਪਣਾ ਸਵਦੇਸ਼ੀ 5 ਜੀ ਨੈੱਟਵਰਕ :
ਭਾਰਤ ਵਿਚ ਆਪਣੀ ਕੰਪਨੀ ਰਾਹੀਂ 5 ਜੀ ਤਕਨੀਕ ਲਿਆਉਣ ਦੀ ਰੀਝ ਵਿਚ ਚੀਨ ਸੀ ਅਤੇ ਇਸ ਦੀ ਆੜ ਵਿਚ ਚੀਨੀ ਸਰਕਾਰ ਭਾਰਤ ਦੀਆਂ ਸੂਚਨਾਵਾਂ ਨੂੰ ਇੱਥੇ ਇਕੱਠੀਆਂ ਕਰ ਸਕਦੀ ਸੀ।
ਭਾਰਤ ਸਰਕਾਰ ਨੂੰ ਭਰੋਸਾ ਨਾ ਹੋਣ ਕਰਕੇ ਕਿਸੇ ਵੀ ਕੰਪਨੀ ਨੂੰ ਆਪਣੇ ਇੱਥੇ 5 ਜੀ ਲਿਆਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ।
ਆਪਣੇ ਆਤਮਨਿਰਭਰਤਾ ਮਿਸ਼ਨ ਦੇ ਕਰਕੇ ਭਾਰਤ ਨੇ ਆਪਣੀ ਆਈ. ਆਈ. ਟੀ. ਮਦਰਾਸ ਅਤੇ ਹੈਦਰਾਬਾਦ ਦੇ ਇੰਸਟੀਚਿਊਟ ਦੋਨਾਂ ਨੇ ਮਿਲ ਕੇ ਭਾਰਤ ਨੂੰ ਸਮੇੰ ਤੋਂ ਪਹਿਲਾਂ ਆਪਣੇ ਦੇਸ਼ ਦਾ ਸਵਦੇਸ਼ੀ 5 ਜੀ ਨੈੱਟਵਰਕ ਮੁਹੱਈਆ ਕਰਵਾ ਦਿੱਤਾ।
ਕਦੋਂ ਸ਼ੁਰੂਆਤ ਕੀਤੀ ਜਾਵੇਗੀ 5 ਜੀ ਦੀ ? :
ਪਰ ਭਾਰਤ ਵਾਸਤੇ 5 ਜੀ ਨੂੰ ਲੈ ਕੇ ਬਹੁਤ ਚੁਣੌਤੀਆਂ ਹਨ। ਭਾਰਤ ਦੀ ਸੋਚ ਇਹ ਹੈ ਕਿ ਇਸਦੀ ਸਹੀ ਵਰਤੋਂ ਹੋਵੇ ਅਤੇ ਦੇਸ਼ ਨੂੰ ਵੀ ਇਸਦਾ ਲਾਭ ਮਿਲੇ।
ਭਾਰਤ ਸਰਕਾਰ ਨੇ ਮਹਾਨਗਰਾਂ ਅਤੇ ਹੋਰ ਵੀ ਕਈ ਸ਼ਹਿਰਾਂ ਵਿਚ 5 ਜੀ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।
5 ਜੀ ਆਉਣ ਨਾਲ ਇੰਟਰਨੈੱਟ ਦੀ ਸਪੀਡ ਹੁਣ ਚਲਦੀ ਸਪੀਡ ਨਾਲੋਂ ਬਹੁਤ ਤੇਜ਼ ਹੋ ਜਾਵੇਗੀ। ਇਸ ਨਾਲ ਲੋਕ ਮੋਬਾਈਲ ਅਤੇ ਲੈਪਟਾਪ ਤੇ ਆਪਣਾ ਕੰਮ ਬਹੁਤ ਛੇਤੀ ਨਿਪਟਾ ਸਕਣਗੇ। ਤੇ ਆਪਣਾ ਸਮਾਂ ਵਚਾ ਸਕਣਗੇ। ਉਮੀਦ ਹੈ ਮਈ 2022 ਤੱਕ ਸ਼ੁਰੂ ਹੋ ਜਾਵੇਗਾ।
ਪਹਿਲਾਂ ਕਿਹੜੇ ਸ਼ਹਿਰਾਂ ਵਿਚ 5 ਜੀ ? :
ਮਈ ਤੋਂ ਬਾਅਦ ਹੀ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਇਸ ਨੂੰ ਕਮਰਸ਼ੀਅਲ ਲਾਂਚ ਕੀਤਾ ਜਾਵੇਗਾ। ਜਿਵੇੰ ਮੁੰਬਈ, ਕੋਲਕਾਤਾ, ਦਿੱਲੀ, ਚੇੱਨੰਈ, ਗੁਰੂਗ੍ਰਾਮ, ਬੈਗਲੁਰੂ ,ਅਹਿਮਦਾਬਾਦ, ਹੈਦਰਾਬਾਦ, ਚੰਡੀਗੜ੍ਹ, ਲਖਨਊ, ਪੁਣੇ ਅਤੇ ਗਾਂਧੀਨਗਰ ਵਿਚ ਪਹਿਲਾਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਨ੍ਹਾ ਸ਼ਹਿਰਾਂ ਵਿਚ ਪਹਿਲਾਂ ਤੋਂ ਹੀ 5 ਜੀ ਨੈੱਟਵਰਕ ਦਾ ਟ੍ਰਾਇਲ ਵੋਡਾਫੋਨ, ਆਈਡੀਆ, ਜੀਓ ਅਤੇ ਏਅਰਟੈੱਲ ਦਾ ਚੱਲ ਰਿਹਾ ਹੀ ਹੈ। ਅਤੇ ਇਹ ਪੱਕੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਭਵਿੱਖ ਵਿੱਚ 5 ਜੀ ਸਰਵਿਸ ਨੂੰ ਲੈ ਕੇ ਭਾਰਤ ਇਕ ਬੜੀ ਵੱਡੀ ਮਾਰਕੀਟ ਬਣ ਜਾਵੇਗਾ।
5 ਜੀ ਆਉਣ ਨਾਲ ਹੋਣ ਵਾਲੇ ਫ਼ਾਇਦੇ :
5 ਜੀ ਤਕਨੀਕ ਨਾਲ ਆਉਣ ਵਾਲੇ ਦਿਨਾਂ ਵਿਚ ਖੇਤੀਬਾੜੀ, ਸਿੱਖਿਆ, ਸਿਹਤ, ਟਰਾਂਸਪੋਰਟ ਪ੍ਰਬੰਧਨ ਵਿਚ ਨਵੀਂ ਕ੍ਰਾਂਤੀ ਆਉਣਾ ਸੰਭਵ ਹੈ। ਦੂਰਸੰਚਾਰ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਪ੍ਰੀਖਣ ਦੌਰਾਨ ਜੋ ਅੰਕੜੇ ਪੈਦਾ ਹੋਣਗੇ ਉਨ੍ਹਾਂ ਨੂੰ ਆਪਣੇ ਦੇਸ਼ ਭਾਰਤ ਵਿਚ ਹੀ ਸਟੋਰ ਕੀਤਾ ਜਾਵੇਗਾ, ਹੋਰ ਕਿਤੇ ਨਹੀਂ।
ਭਾਰਤ ਇਕ ਬਹੁਤ ਵੱਡੀ ਟੈਲੀਕਾਮ ਮਾਰਕਿਟ :
ਭਾਰਤ ਵਿਚ 5 ਜੀ ਦੀ ਇਕ ਬਹੁਤ ਵਿਸ਼ਾਲ ਟੈਲੀਕਾਮ ਮਾਰਕੀਟ ਹੈ ਅਤੇ ਇਸਨੂੰ ਵਰਤਣ ਵਾਲੇ ਗਾਹਕਾਂ ਦੀ ਗਿਣਤੀ ਵੀ ਕਰੋੜਾਂ ਵਿਚ ਹੈ। ਅੱਜ ਕਲ ਲੋਕਾਂ ਕੋਲ ਸਬਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਹ ਚਾਹੁੰਦੇ ਹਨ ਕਿ ਬਟਨ ਦਬਾਉਂਦੇ ਹੀ ਉਨ੍ਹਾਂ ਨੂੰ ਸਾਰੀ ਜਾਣਕਾਰੀ ਇੰਟਰਨੈੱਟ ਤੋਂ ਮਿਲ ਜਾਵੇ।
ਜੋ ਨੈੱਟਵਰਕ ਅਕਸਰ ਭੀੜ – ਭੜੱਕੇ ਵਾਲੇ ਇਲਾਕਿਆਂ ਵਿਚ ਅਤੇ ਕਈ ਥਾਵਾਂ ਵਿਚ ਚੰਗੀ ਤਰ੍ਹਾਂ ਨਹੀਂ ਮਿਲਦਾ, ਉਹ ਸਮੱਸਿਆ 5 ਜੀ ਤਕਨੀਕ ਆਉਣ ਤੇ ਖਤਮ ਹੋ ਜਾਣਾ ਪੱਕਾ ਹੀ ਹੈ।
ਇਸ ਸਾਲ ਮਈ ਤੋਂ ਸਾਲ 2023 ਦੇ ਦਸੰਬਰ ਤੱਕ 5 ਜੀ ਭਾਰਤ ਵਿਚ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ।
ਵੈਸੇ ਤਾਂ ਹੁਣ ਹਰ ਫੋਨ 5 ਜੀ ਫੀਚਰ ਵਾਲੇ ਹੀ ਨੇ ਪਰ ਅਜੇ 5 ਜੀ ਨੈੱਟਵਰਕ ਨਹੀਂ ਹੈ। ਨੌਜਵਾਨ ਵਰਗ 5 ਜੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ ਦੇ ਬਾਅਦ ਸ਼ੁਰੂ ਹੋਏ ਵਰਕ ਫਰਾਮ ਹੋਮ ਦੇ ਦੌਰ ਵਿਚ 5 ਜੀ ਲਾਂਚ ਹੋਣ ਦੇ ਬਾਅਦ ਲੋਕਾਂ ਨੂੰ ਵਧੀਆ ਤੇ ਤੇਜ਼ ਨੈੱਟਵਰਕ ਮਿਲੇਗਾ ਅਤੇ ਕੰਮ ਸੌਖਾ ਹੋ ਜਾਵੇਗਾ। ਬਫਰਿੰਗ ਅਤੇ ਨੈੱਟ ਦੀ ਸਪੀਡ ਘੱਟ ਹੋਣ ਦੇ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਛੁਟਕਾਰਾ ਮਿਲ ਜਾਵੇਗਾ।
5 ਜੀ ਦੀ ਕਿੰਨੀ ‘ਕੁ ਸਪੀਡ ਹੋਵੇਗੀ :
5 ਜੀ ਆਉਣ ਨਾਲ, 4 ਜੀ ਅਤੇ 5 ਜੀ ਦੀ ਸਪੀਡ ਵਿਚ ਕਾਫੀ ਫਰਕ ਹੋਵੇਗਾ। ਘੱਟੋ ਘਟ 10 ਗੁਣਾ ਸਪੀਡ ਦਾ ਫਰਕ ਹੋਵੇਗਾ। 5 ਜੀ ਲਗਭਗ 10 ਗੁਣਾ ਤੇਜ਼ ਹੋਵੇਗਾ।
ਕੀ – ਕੀ ਬਦਲਾਵ ਆਉਣਗੇ 5 ਜੀ ਨਾਲ :
ਮੰਨਿਆ ਜਾ ਰਿਹਾ ਹੈ ਕਿ 5 ਜੀ ਆਉਣ ਤੋਂ ਬਾਅਦ ਜੋ ਚੀਜ਼ਾਂ ਅਜੇ ਸਿਰਫ ਸ਼ਹਿਰਾਂ ਤੱਕ ਸੀਮਤ ਹਨ, ਉਹ ਪਿੰਡਾਂ ਤੱਕ ਪਹੁੰਚ ਜਾਣਗੀਆਂ। 5 ਜੀ ਸ਼ੁਰੂ ਹੋਣ ਨਾਲ ਡਿਜੀਟਲ ਕ੍ਰਾਂਤੀ ਨੂੰ ਨਵੀਂ ਮੰਜ਼ਿਲ ਮਿਲੇਗੀ। ਓਧਰ ਇੰਟਰਨੈੱਟ ਆਫ ਥਿੰਗਸ ਭਾਵ ਆਈ. ਓ. ਟੀ. ਅਤੇ ਰੋਬੋਟ ਦੀ ਤਕਨੀਕ ਵਿਚ ਵੀ ਵਾਧਾ ਹੋਵੇਗਾ। ਸਮਾਰਟ ਗੈਜੇਟਸ ਅਤੇ ਈ-ਗਵਰਨੈਂਸ ਦਾ ਵਿਸਤਾਰ ਹੋਵੇਗਾ।
ਈ. ਕਾਮਰਸ, ਸਿਹਤ ਕੇਂਦਰ, ਦੁਕਾਨਦਾਰ, ਸਕੂਲ, ਕਾਲਜ ਅਤੇ ਨਾਲ ਹੀ ਕਿਸਾਨ ਵੀ ਇਸ ਦਾ ਪੂਰਾ ਫਾਇਦਾ ਉਠਾ ਸਕਣਗੇ। ਕੋਰੋਨਾ ਕਾਲ ਵਿੱਚ ਜਿਸ ਤਰ੍ਹਾਂ ਇੰਟਰਨੈੱਟ ਤੇ ਸਾਰੀਆਂ ਦੀ ਨਿਰਭਰਤਾ ਵਿਚ ਵਾਧਾ ਹੋਇਆ ਹੈ, ਉਸ ਨੂੰ ਦੇਖਦੇ ਹੋਏ 5 ਜੀ ਆਉਣ ਤੇ ਹਰ ਵਿਅਕਤੀ ਦੀ ਜ਼ਿੰਦਗੀ ਬਿਹਤਰ ਅਤੇ ਸੌਖੀ ਹੋਵੇਗੀ।
5 ਜੀ ਤਕਨੀਕ ਨਾਲ ਹੈਲਥ ਕੇਅਰ ਵਰਚੁਅਲ ਰਿਐਲਿਟੀ, ਕਲਾਊਡ ਗੇਮਿੰਗ ਲਈ ਵੀ ਰਸਤੇ ਖੁੱਲ੍ਹਣਗੇ। ਅਤੇ ਨਾਲ ਹੀ ਡਰਾਈਵਰਲੈੱਸ ਕਾਰ ਦੀ ਯੋਜਨਾ ਤੇ ਵੀ ਕੰਮ ਜੋ ਚੱਲ ਰਿਹਾ ਹੈ ਉਹ ਪੂਰਾ ਹੋ ਸਕੇਗਾ।
Loading Likes...