ਨਵੇਂ ਸਾਲ ਦੀਆਂ ਮੁਬਾਰਕਾਂ :
ਨਵੇਂ ਸਾਲ ਦੀਆਂ ਮੁਬਾਰਕਾਂ ਅਸੀਂ ਕਈ ਤਰੀਕੇ ਨਾਲ ਦਿੰਦੇ ਹਾਂ, ਉਹ ਵੀ ਆਪਣੀ ਭਾਸ਼ਾ ਵਿੱਚ। ਪਰ ਕਈ ਵਾਰ ਸਾਡੇ ਮੰਨ ਵਿੱਚ ਆਉਂਦਾ ਹੈ ਕਿ ਬਾਕੀ ਦੇ ਲੋਕ ਕਿਵੇਂ ਮੁਬਾਰਕਾਂ ਦਿੰਦੇ ਹੋਣਗੇ। ਇਸੇ ਤੇ ਅਸੀਂ ਅੱਜ ਚਰਚਾ ਕਰਾਂਗੇ ਕਿ ਬਾਕੀ ਦੇ ਲੋਕ ਚਾਹੇ ਉਹ ਆਪਣੇ ਦੇਸ਼ ਦੇ ਹੋਣ ਜਾਂ ਬਾਹਰਲੇ ਮੁਲਕਾਂ ਦੇ, ਕਿਵੇਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਣਗੇ।
ਸਾਡੇ ਭਾਰਤ ਦੇਸ਼ ਵਿੱਚ ਵੱਖ – ਵੱਖ ਤਰੀਕਿਆਂ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੇ ਜਾਣ ਵੇਲੇ ਵਰਤੀ ਜਾਣ ਵਾਲੀ ਭਾਸ਼ਾ :
1. ਹਿੰਦੀ ‘ਚ : ਨਵ ਵਰਸ਼ ਮੰਗਲਮਯ ਹੋ, ‘ਨੂਤਨ ਵਰਸ਼ ਸ਼ੁੱਭ ਹੋ’
2. ਸੰਸਕ੍ਰਿਤ ‘ਚ : ‘ਸ਼ੁਭ ਨਵਵਰਸ਼ਮ’, ‘ਨਵ ਵਰਸ਼ ਮਗਲਮਯ ਅਸਤੁ’ ਨੂਤਨ ਵਰਸ਼ਮ, ਸੁਖਦਮ ਭਵ.
3. ਪੰਜਾਬੀ ‘ਚ – ‘ਨਵੇਂ ਸਾਲ ਦੀਆਂ ਲੱਖ – ਲੱਖ ਮੁਬਾਰਕਾਂ’
4. ਬੰਗਾਲੀ ‘ਚ – ‘ਸੁਬੋ ਨਾਬੋਬੋਰਸ਼ੋ’
5. ਸਿੰਧੀ ‘ਚ – ‘ਨਾਯੂਓ ਸਾਲ ਮੁਬਾਰਕ ਹੌਜੇ’
6. ਉਡੀਆ ‘ਚ – ‘ਨਵਵਰਸ਼ ਸ਼ੁਭੇਚਛਾ’
7. ਗੁਜਰਾਤੀ ‘ਚ – ‘ਨੂਤਨ ਵਰਸ਼ ਅਭਿਨੰਦਨ’
8. ਤਮਿਲ ‘ਚ – ‘ਪੁਥਾਂਦੂ ਬਲਤੂਕਲ’
9. ਤੇਲੁਗੂ ‘ਚ – ਨੂਤਨ ਸਮਵਾਤਸਾਰਾ ਸ਼ੁੱਭਕਾਂਸ਼ਾਲੂ’
10. ਉਰਦੂ ‘ਚ – ‘ਨਯਾ ਸਾਲ ਮੁਬਾਰਕ’
11. ਕੱਨੜ ‘ਚ – ‘ਹੋਸਾ ਵਰਸ਼ਦਾ ਸ਼ੁਭਸਾਯਾ’
12. ਮਰਾਠੀ ‘ਚ – ‘ਨਵੀਨ ਵਰਸ਼ਯਾ ਸ਼ੁਭੇਚਕਛਾ’
13. ਰਾਜਸਥਾਨੀ ‘ਚ – ‘ਨਵੇਂ ਸਾਲ ਰੀ ਬਧਾਈਆਂ’
ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿੱਚ ਹੇਠ ਦਿੱਤੇ ਗਏ ਤਰੀਕਿਆਂ ਨਾਲ ਬੋਲ ਕੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਜਾਂਦੀਆਂ ਨੇ :
1. ਅਫਗਾਨੀ ਭਾਸ਼ਾ ‘ਚ – ‘ਨਵਰੋਜ ਮੁਬਾਰਕ’
2. ਸਪੇਨਿਸ਼ ਭਾਸ਼ਾ ‘ਚ – ‘ਫੇਜਿਲ ਅਨੋ ਨੂਏਵੋ’
3. ਜਰਮਨ ਭਾਸ਼ਾ ‘ਚ – ‘ਫਰੋਹੇਸ ਨਿਊਹੇਸ ਜਾਅਰ’
4. ਡੇਨਿਸ਼ ਭਾਸ਼ਾ ‘ਚ – ‘ਗਾਡਤ ਨਯਤਾਰ
5. ਫ੍ਰੇਚ ਭਾਸ਼ਾ ‘ਚ – ‘ਬੋਨੀ ਐਨੀ’
6.ਬੁਲਗੇਰੀਅਨ ਭਾਸ਼ਾ ‘ਚ – ‘ਚੇਚੀਸਤਾ ਨਾਵੋ ਗੋਦਿਨਾ’
7. ਅਫਰੀਕਾਂਸ ‘ਚ – ‘ਜੇਲੂਕਿਗੇ ਨੂਵੇ ਜਾਰ’
8. ਚੀਨ ਦੀ ਮੰਡਾਰਿਨ ਭਾਸ਼ਾ ‘ਚ – ‘ਸ਼ਿਨਨਿਅਨ ਕਵਾਈਲੇ’
9. ਡੈਨਿਸ਼ ‘ਚ – ‘ਜੇਲੂਕਿਗ ਨਿਊਵਾਜਾਰ’
10. ਅਰੇਬਿਕ ‘ਚ – ‘ਸਨਤ ਜਾਦਿਦਾਤ ਸਾਈਏਦਾ’
11. ਤੁਰਕਿਸ਼ ‘ਚ – ‘ਯੇਨਿ ਯਿਲਿਨ ਕੁਤਲੁ ਓਲਸਨ’
12. ਥਾਈ ‘ਚ – ‘ਸਵਾਸਦੀ ਪੀ ਹਿਮ’
13. ਪੋਲਿਸ਼ ‘ਚ – ‘ਸੇਜੇਇਸਲੀਵੇਗੋ ਨੋਵੇਗੋ ਰੋਕੂ’
14. ਨਾਰਵੇਜੀਅਨ ‘ਚ – ‘ਗੋਡਤ ਨਯਾਤਰ’
15. ਗ੍ਰੀਕ ‘ਚ – ‘ਐਫਤੀਚੇਸਮਿਨੋ ਤੋ ਨਿਓ ਏਤੋਸ’
16. ਹੰਗੇਰੀਅਨ ਭਾਸ਼ਾ ‘ਚ – ‘ਬੋਲਡਾਗ ਉਜ ਅਵੇਤ’
17. ਇੰਡੋਨੇਸ਼ੀਅਨ ‘ਚ – ‘ਸ਼ੇਲਾਮਤ ਤਾਹੁਨ ਬਾਰੂ’
18.ਈਰਾਕੀ ‘ਚ – ‘ਸਨਹ ਦਿਦਾਆ’
19. ਆਇਰਿਸ਼ ‘ਚ – ‘ਅਥਭਿਲਿਆਨੁਆ ਫੀ ਮਹਈਸੇ ਦਹਯੀਟ
20. ਨੇਪਾਲੀ ‘ਚ – ‘ਨਵੇਂ ਸਾਲ ਕੀ ਹਾਰਦਿਕ ਮੰਗਲਮਯ ਸ਼ੁਭਕਾਮਨਾਂ’