ਇਕ ਰਾਂਝਾ ਮੈਨੂੰ ਲੋੜੀਦਾ
ਕੁਨ ਫ਼ਯਕੂਨੋਂ ਅੱਗੇ ਦੀਆਂ ਲਗੀਆਂ, ਨੇਹੁੰ ਨਾ ਲਗੜਾ ਚੋਰੀ ਦਾ।
ਆਪ ਛਿੜ ਜਾਂਦਾ ਨਾਲ ਮੱਝੀਂ ਦੇ, ਸਾਨੂੰ ਕਿਉਂ ਬੇਲਿਉਂ ਮੋੜੀਦਾ।
ਇਕ ਰਾਂਝਾ ਮੈਨੂੰ ਲੋੜੀਦਾ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀਦਾ।
ਮਾਨ ਵਾਲਿਆਂ ਦੇ ਨੈਣ ਸਲੋਨੇ, ਸੂਹਾ ਦੁਪੱਟਾ ਗੋਰੀ ਦਾ।
ਇਕ ਰਾਂਝਾ ਮੈਨੂੰ ਲੋੜੀਦਾ।
ਅਹਿਦ ਅਹਿਮਦ ਵਿਚ ਫ਼ਰਕ ਨਾ ਬੁਲ੍ਹਿਆ , ਇਕ ਰੱਤੀ ਭੇਤ ਮਰੋਡ਼ੀ ਦਾ।
ਇਕ ਰਾਂਝਾ ਮੈਨੂੰ ਲੋੜੀਦਾ।