ਅੰਗਰੇਜ਼ਾਂ ਦੀ ਗੁਲਾਮੀ
ਜਸਟਿਸ ਰਮੰਨਾ ਨੇ ਜੋ ਗੱਲ ਕਹੀ ਕਿ ਭਾਰਤ ਦੀ ਨਿਆਂ ਵਿਵਸਥਾ ਵਿਦੇਸ਼ੀ ਸ਼ਿਕੰਜੇ ਤੋਂ ਮੁਕਤ ਕੀਤੀ ਜਾਣੀ ਚਾਹੀਦੀ ਹੈ।
ਪਰ ਇਸ ਸਕੰਜੇ ਤੇ ਗੌਰ ਕਰਨ ਵਾਲੀ ਗੱਲ ਕੀ ਹੈ ਜੋ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਹਾਂ ? ਸਾਡੇ ਦੇਸ਼ ਨੂੰ ਅਜ਼ਾਦ ਹੋਏ 74 ਸਾਲ ਹੋ ਗਏ ਨੇ ਪਰ ਦੇਸ਼ ਦਾ ਇੱਕ ਵੀ ਕਾਨੂੰਨ ਹਿੰਦੀ ਜਾਂ ਕਿਸੇ ਹੋਰ ਭਾਰਤੀ ਭਾਸ਼ਾ ‘ਚ ਨਹੀਂ ਬਣਿਆ। ਸਾਡੇ ਸੰਸਦ ਮੈਂਬਰ ਅਤੇ ਵਿਧਾਇਕ ਕਿੰਨੇ ‘ਕੁ ਪੜ੍ਹੇ ਲਿਖੇ ਨੇ ਉਹ ਸਾਰਿਆਂ ਨੂੰ ਪਤਾ ਹੈ ਤੇ ਜਿਨ੍ਹਾਂ ਨੂੰ ਖੁਦ ਇਹਨਾਂ ਅੰਗਰੇਜ਼ੀ ‘ਚ ਲਿਖੇ ਕਾਨੂੰਨ ਸੱਮਝ ਨਹੀਂ ਆਉਂਦੇ ਤਾਂ ਆਮ ਜਨਤਾ ਨੂੰ ਕੀ ਸਮਝ ਆਉਣਗੇ।
ਕਈ ਵਾਰ ਤਾਂ ਮੁਲਜ਼ਮ ਨੂੰ ਫਾਂਸੀ ਵੀ ਹੋ ਜਾਂਦੀ ਹੈ ਪਰ ਉਸਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਵਕੀਲ ਮੇਰੀ ਵੱਲ ਦੀ ਗੱਲ ਕਰ ਰਿਹਾ ਸੀ ਜਾਂ ਮੇਰੇ ਉਲਟ। ਵਕੀਲਾਂ ਤੇ ਜੱਜਾਂ ਦੀ ਆਪਸੀ ਗੱਲ ਉਸ ਨੂੰ ਮਰਨ ਤਕ ਸਮਝ ਹੀ ਨਹੀਂ ਆਉਂਦੀ।
ਅੰਗਰੇਜ਼ੀ ਦੇ ਸ਼ਬਦ ਜਾਲ ਐਂਨੇ ਬਰੀਕ ਨੇ ਕਿ ਇਸ ਵਿੱਚ ਫੱਸ ਕੇ ਭਾਰਤ ਦੇ ਮੁਕੱਦਮੇ ਐਨੇ ਲੰਬੇ ਖਿੱਚ ਜਾਂਦੇ ਨੇ। ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਸ ਸਮੇਂ ਸਾਡੇ ਦੇਸ਼ ਵਿੱਚ ਲਗਭਗ ਪੌਣੇ ਚਾਰ ਕਰੋੜ ਕੇਸ ਵਿਚਾਲੇ ਹੀ ਲਟਕੇ ਹੋਏ ਨੇ।
ਇਸ ਲਈ ਇਸ ਵਿਵਸਥਾ ਨੂੰ ਬਦਲਣਾ ਪਵੇਗਾ। ਸਾਨੂੰ ਆਪਣੀ ਭਾਰਤੀ ਭਾਸ਼ਾ ਹਿੰਦੀ ਜਾਂ ਕਿਸੇ ਹੋਰ ਭਾਰਤੀ ਭਾਸ਼ਾ ਵਿੱਚ ਇਹ ਸਾਰੇ ਕਾਨੂੰਨ ਲਿਖਣੇ ਪੈਣਗੇ ਤਾਂ ਜੋ ਸਭ ਨੂੰ ਸਮਝ ਆ ਸਕੇ।
Loading Likes...